ਖੇਡ ਜਗਤ

ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਪਹਿਲਾ ‘ਸੋਨ ਤਮਗਾ’

ਚੰਡੀਗੜ੍ਹ, 7 ਅਗਸਤ: ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ‘ਚ ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ ਵਿਚ ਸੋਨ ਤਮਗਾ ਜਿੱਤ ਕੇ ਇਤਿਹਾਸ ਲਿਖ ਦਿੱਤਾ ਹੈ। ਇਸ ਦੇ ਨਾਲ ਹੀ ਨੀਰਜ ਚੋਪੜਾ ਅਥਲੈਟਿਕਸ ਵਿਚ ਓਲੰਪਿਕ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਵੀ ਬਣ ਗਏ ਹਨ।

ਨੀਰਜ ਚੋਪੜਾ ਨੇ ਫਾਈਨਲ ਮੁਕਾਬਲੇ ਵਿਚ 87.58 ਮੀਟਰ ਜੈਵਲਿਨ ਥ੍ਰੋਅ ਕਰਕੇ ਸੋਨ ਤਮਗਾ ਆਪਣੇ ਨਾਮ ਕੀਤਾ। ਨੀਰਜ ਚੋਪੜਾ ਨੇ ਇਹ ਦੂਰੀ ਆਪਣੀ ਦੂਸਰੀ ਥ੍ਰੋਅ ਵਿਚ ਤੈਅ ਕੀਤੀ। ਨੀਰਜ ਚੋਪੜਾ ਨੇ 87.03 ਦੀ ਦੂਰੀ ਤੈਅ ਕਰ ਕੇ ਪਹਿਲੇ ਥ੍ਰੋਅ ‘ਚ ਨੰਬਰ 1 ‘ਤੇ ਜਗ੍ਹਾ ਬਣਾਈ ਸੀ, ਪਰ ਇਸ ਤੋਂ ਬਾਅਦ ਉਸ ਨੇ ਅਗਲੀ ਥ੍ਰੋ ‘ਚ ਆਪਣੇ ਪ੍ਰਦਰਸ਼ਨ’ ਵਿੱਚ ਸੁਧਾਰ ਕੀਤਾ।

ਨੀਰਜ ਚੋਪੜਾ ਨੇ ਟੋਕੀਓ ਵਿਚ ਭਾਰਤ ਦਾ ਪਹਿਲਾ ਸੋਨ ਤਗਮਾ ਜਿੱਤਿਆ ਹੈ। ਜੈਵਲਿਨ ਥ੍ਰੋ ਫਾਈਨਲ ਵਿਚ ਨੀਰਜ ਚੋਪੜਾ ਦੇ ਆਲੇ-ਦੁਆਲੇ ਕੋਈ ਵੀ ਅਥਲੀਟ ਨਜ਼ਰ ਨਹੀਂ ਆਇਆ। ਨੀਰਜ ਚੋਪੜਾ ਇਕਲੌਤਾ ਖਿਡਾਰੀ ਸੀ, ਜਿਸ ਦਾ ਥ੍ਰੋਅ 87 ਮੀਟਰ ਤੋਂ ਉੱਪਰ ਸੀ। ਚੈੱਕ ਗਣਰਾਜ ਦੇ ਜੈਕੁਬ ਵਾਡੇਲਿਚ 86.67 ਮੀਟਰ ਦੀ ਦੂਰੀ ਨਾਲ ਦੂਸਰੇ, ਜਦ ਕਿ ਵਿਟੇਸਲਾਵ ਵੇਸਲੀ 85.44 ਮੀਟਰ ਦੀ ਦੂਰੀ ਦੇ ਨਾਲ ਤੀਜੇ ਸਥਾਨ ‘ਤੇ ਰਹੇ।

Show More

Related Articles

Leave a Reply

Your email address will not be published. Required fields are marked *

Back to top button