ਖੇਡ ਜਗਤਜ਼ਿਲ੍ਹਾ ਫ਼ਾਜ਼ਿਲਕਾਮਾਲਵਾ
Trending

26 ਤੋਂ 28 ਮਈ ਤੱਕ ਫਤਿਹਗੜ੍ਹ ਸਾਹਿਬ ਵਿਖੇ ਕਰਵਾਈ ਜਾਵੇਗੀ ਜੂਨੀਅਰ ਸਟੇਟ ਨੈੱਟਬਾਲ ਚੈਂਪੀਅਨਸ਼ਿਪ

ਫਾਜ਼ਿਲਕਾ, 24 ਮਈ (ਪੱਤਰ ਪ੍ਰੇਰਕ) ਪੰਜਾਬ ਨੈੱਟਬਾਲ ਐਸੋਸੀਏਸ਼ਨ ਦੇ ਫ਼ਾਜ਼ਿਲਕਾ ਜਿਲ੍ਹੇ ਦੇ ਜ਼ਿਲ੍ਹਾ ਜਨਰਲ ਸਕੱਤਰ ਸ਼੍ਰੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਬਾਰ੍ਹਵੀਂ ਜੂਨੀਅਰ ਅੰਡਰ 19 ਸਾਲ ਪੰਜਾਬ ਰਾਜ ਨੈੱਟਬਾਲ ਚੈਂਪੀਅਨਸ਼ਿਪ ਲੜਕੇ ਲੜਕੀਆਂ 26 ਮਈ ਤੋ 28 ਮਈ ਤੱਕ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ।

ਇਸ ਮੌਕੇ ਕੋਚ ਫਿਰੋਜ਼ ਖਾਨ ਨੇ ਦੱਸਿਆ ਕਿ ਚੈਂਪੀਅਨਸ਼ਿਪ ‘ਵਿਚ ਭਾਗ ਲੈਣ ਲਈ ਜ਼ਿਲਾ ਫਾਜ਼ਿਲਕਾ ਦੇ ਲੜਕੇ ਲੜਕੀਆਂ ਦੀ ਟੀਮ ਦਾ ਚੋਣ ਟਰਾਇਲ 23 ਮਈ 2023 ਨੂੰ ਡੀ.ਏ.ਵੀ. ਕਾਲਜ ਅਬੋਹਰ ਦੇ ਗਰਾਊਂਡ ‘ਚ ਸ਼ਾਮ 5 ਵਜੇ ਲਏ ਜਾਣਗੇ।

ਇਸ ਚੈਂਪੀਅਨਸਿਪ ਵਿੱਚ 29 ਮਈ 2004 ਤੋਂ ਬਾਅਦ ਜਨਮੇ ਖਿਡਾਰੀ ਹੀ ਹਿੱਸਾ ਲੈ ਸਕਣਗੇ। ਇਸ ਲਈ ਖਿਡਾਰੀ ਟਰਾਇਲ ਦੇ ਸਮੇਂ ਆਪਣਾ ਕਿੱਟ ਅਤੇ ਜਨਮ ਸਰਟੀਫਿਕੇਟ ਸਬੂਤ ਨਾਲ ਲੈ ਕੇ ਆਉਣ।

Show More

Related Articles

Leave a Reply

Your email address will not be published. Required fields are marked *

Back to top button