Uncategorizedਦੇਸ਼/ਵਿਦੇਸ਼

ਗੁਰਮਤਿ ਕੈਂਪ ਪੰਜਵਾਂ ਦਿਨ, ਵਿਦੇਸ਼ਾਂ ‘ਚ ਵੱਧ ਰਹੀ ਗੁਰੂ ਨਾਨਕ ਦੀ ਸਿੱਖ ਫੁਲਵਾੜੀ

ਫਰਾਂਸ, 21 ਅਗਸਤ (ਕੁਲਵਿੰਦਰ ਸਿੰਘ ਫਰਾਂਸ) ਵਿਦੇਸ਼ੀ ਧਰਤੀ ਤੇ ਰਹਿੰਦੇ ਪੰਜਾਬੀਆਂ ਤੇ ਸਿੱਖ ਪਰਿਵਾਰਾਂ ਦੇ ਨੌਜਵਾਨ ਬੱਚਿਆਂ ਨੂੰ ਸਿੱਖ ਇਤਿਹਾਸ ਤੇ ਗੁਰਮਤਿ ਨਾਲ ਜਾਣੂ ਕਰਵਾਉਣ ਲਈ ਗੁਰਦਵਾਰਾ ਬਾਬਾ ਮੱਖਣ ਸ਼ਾਹ ਲੁਬਾਣਾ ਲਾ ਬੁਰਜੇ, ਫਰਾਂਸ ਦੀ ਗੁਰਦਵਾਰਾ ਪ੍ਰਬੰਧਕ ਵੱਲੋਂ ਲਗਾਇਆ ਕੈਂਪ, ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ।

ਇਸ ਮੌਕੇ ਕਮੇਟੀ ਵੱਲੋਂ ਪਰਿਵਾਰਾਂ ਦਾ ਧੰਨਵਾਦ ਵੀ ਕੀਤਾ ਗਿਆ, ਜੋ ਆਪਣੇ ਨਿੱਕੇ-ਨਿੱਕੇ ਬੱਚਿਆ ਨੂੰ ਗੁਰੂ ਘਰ ਨਾਲ ਜੋੜ ਰਹੇ ਹਨ। ਅੱਜ ਪੰਜਵੇਂ ਦਿਨ ਕਰੀਬ 90 ਬੱਚਿਆਂ ਨੇ ਕੈਂਪ ਵਿੱਚ ਹਾਜ਼ਰੀ ਭਰ ਕਰਕੇ ਕੀਰਤਨ ਤੇ ਬਾਣੀ ਦਾ ਅਭਿਆਸ ਕੀਤਾ। ਪ੍ਰਬੰਧਕਾਂ ਨੇ ਕਿਹਾ ਕਿ ਜਿੱਥੇ ਅੱਜ ਸਾਡੇ ਬੱਚੇ ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ, ਉੱਥੇ ਇਸ ਤਰਾਂ ਗੁਰੂ ਘਰਾਂ ਵਿੱਚ ਉਪਰਾਲੇ ਸਮੇਂ ਸਮੇਂ ਤੇ ਕੀਤੇ ਜਾਂਦੇ ਹਨ, ਤਾਂ ਜੋ ਬੱਚਿਆ ਨੂੰ ਗੁਰੂ ਦੇ ਇਤਿਹਾਸ ਨਾਲ ਜਾਣੂ ਕਰਵਾਇਆਂ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਉਪਰਾਲੇ ਇਸ ਲਈ ਵੀ ਜਰੂਰੀ ਹਨ, ਤਹਿਤ ਤਾਂ ਜੋ ਆਉਣ ਵਾਲੇ ਸਮੇਂ ‘ਚ, ਗੁਰੂ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕੀਤਾ ਜਾ ਸਕੇ। ਇਸ ਮੌਕੇ ਹਾਜ਼ਿਰ ਕਮੇਟੀ ਮੈਂਬਰਾਂ ਵੱਲੋਂ ਹਰ ਸਾਲ ਇਸ ਤਰ੍ਹਾਂ ਦਾ ਕੈਂਪ ਲਗਾਉਣ ਦੀ ਹਾਮੀ ਵੀ ਭਾਰੀ ਗਈ।

ਇਸ ਮੌਕੇ ਕਮੇਟੀ ਮੁੱਖ ਸੇਵਾਦਾਰ ਸਰਦਾਰ ਬਲਦੇਵ ਸਿੰਘ, ਸੁੱਖਜਿਦਰ ਸੁੰਘ ਸ਼ੈਲੀ ਅਤੇ ਸਕੱਤਰ ਮਹਿੰਦਰ ਸਿੰਘ ਦਾ ਅਹਿਮ ਰੋਲ ਰਿਹਾ। ਹੈੱਡ ਗ੍ਰੰਥੀ ਸਾਹਿਬਾਨ ਕੁਲਦੀਪ ਸਿੰਘ, ਜਿਹੜੇ ਪਿਛਲੇ ਅੱਠ ਮਹੀਨਿਆਂ ਤੋਂ ਬੱਚਿਆਂ ਨਾਲ ਗੁਰਮਤਿ ਦੀਆਂ ਕਲਾਸਾਂ ਲਗਾ ਰਹੇ ਨੇ, ਕਿਹਾ ਕਿ ਅਸੀ ਬਹੁਤ ਧੰਨਵਾਦੀ ਹਾਂ, ਉਨ੍ਹਾਂ ਅਧਿਆਪਕਾਂ ਦਾ ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਆਪਣੇ ਕੀਮਤੀ ਸਮਾਂ ਵਿੱਚੋਂ, ਸਮਾਂ ਦੇ ਕੇ ਸੇਵਾ ਕਰ ਰਹੇ ਹਨ।

ਇਸ ਮੌਕੇ ਬੀਬੀ ਰਾਜਵਿਦਰ ਕੌਰ, ਬੀਬੀ ਮਨਦੀਪ ਕੌਰ, ਬੀਬੀ ਕੁਲਜੀਤ ਕੌਰ, ਬੀਬੀ ਸੁਮਣਦੀਪ ਕੌਰ, ਮਨਦੀਪ ਕੌਰ, ਟਾਹਲੀ ਭਾਈ ਹਰਪ੍ਰੀਤ ਸਿੰਘ, ਬਾਬਾ ਮੱਖਣ ਸਿੰਘ, ਬੀਬੀ ਤਰਨਪ੍ਰੀਤ ਕੌਰ ਤੇ ਗੁਰਸਿਮਰਨ ਜੀਤ ਸਿੰਘ ਹਾਜ਼ਿਰ ਸਨ, ਜੋ ਕੀ ਵਿਸ਼ੇਸ਼ ਤੌਰ ਕੈਂਪ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ।

Show More

Related Articles

Leave a Reply

Your email address will not be published.

Back to top button