ਦੇਸ਼/ਵਿਦੇਸ਼ਫ਼ਿਲਮੀ ਦੁਨੀਆਂ

ਅਦਾਕਾਰਾ ਮਲੀਸ਼ਾ ਹਿਨਾ ਖਾਨ ਨੇ ਤਾਲਿਬਾਨੀ ਗੋਲੀਬਾਰੀ ‘ਚ ਗੁਆਏ ਆਪਣੇ 2 ਭਰਾ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ 25 ਅਗਸਤ (ਬਿਊਰੋ) ਅਫਗਾਨਿਸਤਾਨ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਅਜਿਹੇ ਸਮੇਂ ਵਿੱਚ ਕਈ ਦਿਲ ਕੰਬਾਊ ਤਸਵੀਰਾਂ ਤੇ ਵੀਡੀਓ ਵੀ ਸਾਹਮਣੇ ਆ ਰਹੀਆਂ ਹਨ। ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਤੇ ਹਜ਼ਾਰਾਂ ਹੀ ਲੋਕ ਬੇਘਰ ਹੋ ਗਏ ਹਨ। ਤਾਲਿਬਾਨ ਦੀ ਇਸ ਜਾਲਿਮਾਨਾ ਦਹਿਸ਼ਤਗਰਦੀ ਤੇ ਗੋਲੀਬਾਰੀ ਕਰਕੇ ਅਫਗਾਨਿਸਤਾਨ ਦੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਹਨ। ਇਸ ਗੋਲਾਬਾਰੀ ਵਿੱਚ ਪਾਕਿਸਤਾਨੀ-ਅਫਗਾਨ ਮੂਲ ਦੀ ਬਾਲੀਵੁੱਡ ਅਦਾਕਾਰਾ ਮਲੀਸ਼ਾ ਹਿਨਾ ਖਾਨ ਦੇ ਚਾਰ ਰਿਸ਼ਤੇਦਾਰਾਂ ਦੀ ਜਾਨ ਚਲੀ ਗਈ ਹੈ। ਅਦਾਕਾਰਾ ਮਲੀਸ਼ਾ ਹਿਨਾ ਖਾਨ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਲਿਖ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਦੱਸਿਆ ਹੈ।

ਅਭਿਨੇਤਰੀ ਮਲੀਸ਼ਾ ਹਿਨਾ ਖਾਨ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਹੈ ਕਿ ਲੜਾਈ’ ਚ ਉਸ ਦੇ ਚਾਚਾ, ਭਤੀਜੇ ਅਤੇ ਦੋ ਚਚੇਰੇ ਭਰਾ ਮਾਰੇ ਗਏ ਸਨ। ਮਲੀਸ਼ਾ ਦੇ ਪਰਿਵਾਰ ਦੇ 5-6 ਮੈਂਬਰ ਅਜੇ ਵੀ ਅਫਗਾਨਿਸਤਾਨ ਵਿੱਚ ਹਨ। ਜਿਸ ਵਿੱਚ ਉਸਦਾ ਇੱਕ ਛੋਟਾ ਭਰਾ ਅਤੇ ਭੈਣ ਵੀ ਹੈ, ਪਰ ਉਹ ਲੁਕੇ ਹੋਏ ਹਨ। ਤੁ ਦੱਸ ਦੇਈਏ ਕਿ ਮਲੀਸ਼ਾ ਪਿਛਲੇ ਕਈ ਸਾਲਾਂ ਤੋਂ ਮੁੰਬਈ ਵਿੱਚ ਰਹਿ ਰਹੀ ਹੈ।

ਆਪਣੇ ਪਰਿਵਾਰ ਦੇ ਮ੍ਰਿਤਕਾਂ ਬਾਰੇ ਜਾਣਕਾਰੀ ਦਿੰਦਿਆਂ ਮਲੀਸ਼ਾ ਫੇਸਬੁੱਕ ਅਤੇ ਟਵਿੱਟਰ ਅਕਾਂਊਟ ‘ਤੇ ਆਈ ਅਤੇ ਆਪਣੇ ਦਿਲ ਦੀ ਗੱਲ ਕਹੀ। ਉਸਨੇ ਜਾਣਕਾਰੀ ਦਿੰਦਿਆ ਲਿਖਿਆ, ‘ਅਫਗਾਨਿਸਤਾਨ ਤੋਂ ਇੱਕ ਦੁਖਦਾਈ ਖ਼ਬਰ ਆ ਰਹੀ ਹੈ। ਮੇਰੇ ਪਰਿਵਾਰ ਨੇ ਮੇਰੇ ਚਾਚਾ ਅਤੇ ਦੋ ਚਚੇਰੇ ਭਰਾਵਾਂ ਸਮੇਤ 4 ਮੈਂਬਰਾਂ ਨੂੰ ਗੁਆ ਦਿੱਤਾ ਜੋ ਟਰਾਂਸਪੋਰਟ ਮੰਤਰਾਲੇ ਵਿੱਚ ਅਫਗਾਨ ਸਰਕਾਰ ਲਈ ਕੰਮ ਕਰਦੇ ਸਨ। ਉਹ ਸਾਰੇ ਮਾਰੇ ਗਏ ਸਨ, ਜਿਸ ਕਾਰ ਵਿੱਚ ਉਹ ਸਨ ਉਹ ਤਾਲਿਬਾਨ ਦੀ ਭਾਰੀ ਗੋਲਾਬਾਰੀ ਦੀ ਲਪੇਟ ਵਿੱਚ ਆ ਗਿਆ ਅਤੇ ਧਮਾਕਾ ਹੋ ਗਿਆ। ਅਸੀਂ ਬਹੁਤ ਭਾਗਸ਼ਾਲੀ ਹਾਂ, ਜੋ ਭਾਰਤ ਵਿੱਚ ਰਹਿੰਦੇ ਹਨ ਧੰਨਵਾਦ ਨਰਿੰਦਰ ਮੋਦੀ ਜੀ।

Show More

Related Articles

Leave a Reply

Your email address will not be published.

Back to top button