ਦੇਸ਼/ਵਿਦੇਸ਼

ਸਲਾਨਾ ਸਿੱਖ ਫੁਲਵਾੜੀ ਗੁਰਮਤਿ ਕੈਂਪ ਇਤਿਹਾਸਕ ਹੋ ਨਿਬੜੀਆ, ਦੇਖੋ ਤਸਵੀਰਾਂ..


100 ਤੋਂ ਵੱਧ ਬੱਚਿਆਂ ਨੇ ਕੀਰਤਨ, ਗੁਰਬਾਣੀ ਸੰਥਿਆ, ਗੱਤਕਾ, ਦਸਤਾਰ ਅਤੇ ਦੁਮਾਲੇ ਦੀ ਲਈ ਸਿਖਲਾਈ

ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਟੈਬਲੇਟ, ਸਮਾਰਟ ਫੋਨ ਦੇ ਕੇ ਕੀਤਾ ਗਿਆ ਸਨਮਾਨਿਤ

ਫਰਾਂਸ 30 ਅਗਸਤ (ਕੁਲਵਿੰਦਰ ਸਿੰਘ ਫਰਾਂਸ) ਫਰਾਂਸ ਦੇ ਗੁਰੂਦਵਾਰਾ ਬਾਬਾ ਮੱਖਣ ਸ਼ਾਹ ਲੁਬਾਣਾ, ਲਾ ਬੁਰਜੇ ਵਿਖੇ ਹਰ ਸਾਲ ਬੱਚਿਆਂ ਲਈ ਲਗਾਇਆ ਜਾਂਦਾ ਸਿੱਖ ਫੁਲਵਾੜੀ ਗੁਰਮਤਿ ਕੈਂਪ ਇਸ ਵਾਰ ਇਤਿਹਾਸਿਕ ਤੇ ਯਾਦਗਾਰ ਹੋ ਨਿਬੜਿਆ। ਇਸ ਕੈਂਪ ਦੌਰਾਨ ਫਰਾਂਸ ਦੀ ਧਰਤੀ ਤੇ ਰਹਿੰਦੇ ਅਤੇ ਆਪਣੇ ਵਿਰਸੇ ਤੋਂ ਦੂਰ 100 ਤੋਂ ਵੀ ਜ਼ਿਆਦਾ ਬੱਚਿਆਂ ਨੇ ਬੜੇ ਉਤਸ਼ਹ ਨਾਲ ਭਾਗ ਲਿਆ।

ਕੈਂਪ ਦੌਰਾਨ ਹਰ ਬੱਚੇ ਨੇ ਆਪਣਾ ਵੱਖਰਾ ਵੱਖਰਾ ਵਿਸ਼ਾ ਚੁਣਿਆ, ਜਿਸ ਤਰ੍ਹਾਂ ਕੁੱਝ ਬੱਚਿਆ ਨੇ ਕੀਰਤਨ ਦੀ ਸਿਖਲਾਈ, ਕੁੱਝ ਨੇ ਕਵੀਸ਼ਰੀ, ਸਿੱਖ ਇਤਿਹਾਸ, ਗੁਰਬਾਣੀ ਸੰਥਿਆ, ਦਸਤਾਰ/ਦੁਮਾਲੇ ਦੀ ਸਿਖਲਾਈ ਅਤੇ ਕੁੱਝ ਬੱਚਿਆ ਨੇ ਸ਼ਸ਼ਤਰ ਵਿੱਦਿਆ ਗੱਤਕੇ ਦੀ ਸਿਖਲਾਈ ਪ੍ਰਾਪਤ ਕੀਤੀ। ਇਸ ਕੈਂਪ ਦੌਰਾਨ ਸੱਭ ਤੋਂ ਵੱਡਾ ਰੋਲ ਉਨ੍ਹਾਂ ਅਧਿਆਪਕਾ ਅਤੇ ਬੀਬੀਆਂ ਦਾ ਰਿਹਾ, ਜਿਨ੍ਹਾਂ ਨੇ ਆਪਣੇ ਘਰਾਂ ਤੇ ਦਫ਼ਤਰਾਂ ਦਾ ਕੰਮ ਕਾਜ ਛੱਡ ਕੇ ਬੱਚਿਆ ਨੂੰ ਕੈਂਪ ਦੌਰਾਨ ਗੁਰਬਾਣੀ ਦੀ ਸਿੱਖਿਆ ਦੇ ਗੁਰੂ ਘਰ ਨਾਲ ਜੋੜਿਆ।

ਗੁਰਮਤਿ ਕੈਂਪ ਦੇ ਅਖੀਰਲੇ ਦਿਨ ਬੱਚਿਆ ਦੇ ਗੁਰਬਾਣੀ ਕੀਰਤਨ ਦੇ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਤੇ ਆਉਣਾ ਵਾਲੇ ਬੱਚਿਆਂ ਨੂੰ ਸਮਾਰਟ ਟੈਬਲੇਟ ਤੇ ਸਮਾਰਟ ਮੋਬਾਈਲ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਕੈਂਪ ਲਗਾਤਾਰ 16 ਅਗਸਤ ਤੋਂ 25 ਅਗਸਤ ਤੱਕ ਲਗਾਇਆ ਗਿਆ ਸੀ। ਜਿਸ ਦੌਰਾਨ ਬੀਬੀ ਰਾਜਵਿੰਦਰ ਕੌਰ, ਸੁਮਣਜੀਤ ਕੌਰ, ਮਨਦੀਪ ਕੌਰ, ਮਨਦੀਪ ਕੌਰ ਟਾਹਲੀ, ਕਲਜੀਤ ਕੌਰ, ਗ੍ਰੰਥੀ ਸਿੰਘ ਭਾਈ ਮੱਖਣ ਸਿੰਘ, ਭਾਈ ਹਰਪ੍ਰੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

ਕੈਂਪ ਦੌਰਾਨ ਬੱਚਿਆਂ ਨੂੰ ਭਾਈ ਕੁਲਦੀਪ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਕੀਰਤਨ, ਤਬਲਾ ਤੇ ਹਰਮੋਨੀਅਮ ਤੇ ਬਾਣੀ ਦੀ ਸਿਖਲਾਈ ਦਿੱਤੀ ਗਈ। ਇਸ ਮੌਕੇ ਸੁੱਖਜਿਦਰ ਸਿੰਘ ਸ਼ੈਲੀ ਤੇ ਮਹਿੰਦਰ ਸਿੰਘ ਬਰਿਆਰ ਵੱਲੋਂ ਬੱਚਿਆ ਨੂੰ ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਨਾਲ ਜੁੜੇ ਰਹਿਣ ਦਾ ਸੰਦੇਸ਼ ਵੀ ਦਿੱਤਾ। ਕੈਂਪ ਦੌਰਾਨ ਸਮੂਹ ਗੁਰੂਦਵਾਰਾ ਕਮੇਟੀ ਮੈਂਬਰਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ। ਇਸ ਮੌਕੇ ਕਮੇਟੀਂ ਮੈਂਬਰਾਂ ਵੱਲੋਂ ਸਮੂਹ ਅਧਿਆਪਕਾਂ, ਬੱਚਿਆਂ ਅਤੇ ਪਰਿਵਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਇਸ ਮੌਕੇ ਕਮੇਟੀ ਵੱਲੋਂ ਇਨਾਮਾਂ ਦੀ ਸੇਵਾ ਕਰਨ ਵਾਲੇ ਪਰਿਵਾਰਾਂ ਦਾ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਆਖ਼ਰੀ ਦਿਨ ਮੁਕਾਬਲਿਆ ਦੌਰਾਨ ਭਾਈ ਸਿਮਰਨਜੀਤ ਸਿੰਘ ਤੇ ਭੈਣ ਤਰਨਜੀਤ ਕੌਰ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।

Show More

Related Articles

Leave a Reply

Your email address will not be published. Required fields are marked *

Back to top button