
ਉਤਰ ਪ੍ਦੇਸ਼, 9 ਅਕਤੂਬਰ: ਯੂ.ਪੀ. ਦੇ ਲਖੀਮਪੁਰ ਖੀਰੀ ‘ਚ ਹੋਏ ਹਾਦਸੇ ਤੋਂ ਬਾਅਦ ਕੇਂਦਰੀ ਮੰਤਰੀ ਰਾਜ ਮਿਸ਼ਰਾ ਦੇ ਪੁੱਤਰ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਪੁੱਛਗਿੱਛ ਲਈ ਪੁਲਿਸ ਅੱਗੇ ਪੇਸ਼ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਯੂ.ਪੀ. ਪੁਲਿਸ ਦੇ ਵੱਲੋਂ ਅਸ਼ੀਸ਼ ਮਿਸ਼ਰਾ ਦੀ ਤਲਾਸ਼ ਕੀਤੀ ਜਾ ਰਹੀ ਸੀ। ਜਿਸ ਤੇ ਅਸ਼ੀਸ਼ ਮਿਸ਼ਰਾ ਦਾ ਨੇਪਾਲ ਭੱਜਣ ਦੀਆ ਖ਼ਬਰਾਂ ਵੀ ਮਿਲ ਰਹੀਆਂ ਸਨ।
ਅੱਜ ਸਵੇਰੇ ਪੁਲਿਸ ਲਾਇਨ ਜਾ ਕੇ ਆਸ਼ੀਸ਼ ਮਿਸ਼ਰਾ ਨੇ ਖੁਦ ਨੂੰ ਪੁਲਿਸ ਦੇ ਕੋਲ ਆਤਮਸਮਰਣ ਕਰ ਦਿੱਤਾ ਗਿਆ ਹੈ।