ਦੇਸ਼/ਵਿਦੇਸ਼
Trending

ਕੈਨੇਡਾ ਵਿਚ ਭਾਰਤੀ ਮੂਲ ਦੀ ਅਨੀਤਾ ਆਨੰਦ ਨੇ ਰੱਖਿਆ ਮੰਤਰੀ ਬਣ ਰਚਿਆ ਇਤਿਹਾਸ

ਟੋਰਾਂਟੋ 27 ਅਕਤੂਬਰ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਬਨਿਟ ਵਿਚ ਫੇਰਬਦਲ ਕਰਦਿਆਂ ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਨਵੀਂ ਰੱਖਿਆ ਮੰਤਰੀ ਬਣਾਇਆ ਹੈ। ਅਨੀਤਾ ਆਨੰਦ ਲੰਬੇ ਸਮੇਂ ਤੱਕ ਰੱਖਿਆ ਮੰਤਰੀ ਰਹੇ, ਭਾਰਤੀ ਮੂਲ ਦੇ ਸਿੱਖ ਐਮ.ਪੀ. ਹਰਜੀਤ ਸਿੰਘ ਸੱਜਣ ਦੀ ਜਗ੍ਹਾ ਲਵੇਗੀ। ਜ਼ਿਕਰਯੋਗ ਹੈ ਕਿ ਅਨੀਤਾ ਆਨੰਦ ਨੇ ਦੇਸ਼ ਦੀ ਦੂਜੀ ਮਹਿਲਾ ਰੱਖਿਆ ਮੰਤਰੀ ਬਣ ਕੇ ਇਤਿਹਾਸ ਰਚਿਆ ਹੈ।

ਅਨੀਤਾ ਆਨੰਦ ਤੋਂ ਪਹਿਲਾਂ ਕੈਨੇਡਾ ਦੀ ਇਕਲੌਤੀ ਮਹਿਲਾ ਰੱਖਿਆ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੇਲ ਸੀ, ਜਿਨ੍ਹਾਂ ਨੇ 1993 ਵਿਚ 4 ਜਨਵਰੀ ਤੋਂ 25 ਜੂਨ ਤੱਕ ਛੇ ਮਹੀਨਿਆਂ ਲਈ ਅਹੁਦਾ ਸੰਭਾਲਿਆ ਸੀ। ਮਿਲੀ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਸੱਜਣ ਨੂੰ ਅੰਤਰਰਾਸ਼ਟਰੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ।

ਉਹਨਾਂ ਤੋਂ ਇਲਾਵਾ ਇਕ ਹੋਰ ਭਾਰਤੀ ਮੂਲ ਦੀ ਕੈਨੇਡੀਅਨ ਕਮਲ ਖੇੜਾ ਨੇ ਵੀ ਸੀਨੀਅਰ ਨਾਗਰਿਕਾਂ ਲਈ ਮੰਤਰੀ ਵਜੋਂ ਸਹੁੰ ਚੁੱਕੀ ਹੈ। ਟਰੂਡੋ ਦੀ ਨਵੀਂ ਕੈਬਨਿਟ ਵਿਚ ਛੇ ਮਹਿਲਾ ਮੰਤਰੀਆਂ ਵਿਚੋਂ ਦੋ ਭਾਰਤੀ-ਕੈਨੇਡੀਅਨ ਮਹਿਲਾਵਾਂ ਸ਼ਾਮਲ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਨੀਤਾ ਆਨੰਦ ਅਤੇ ਕਮਲ ਖੇੜਾ ਨੂੰ ਮਹਾਂਮਾਰੀ ਦੌਰਾਨ ਕੀਤੇ ਗਏ ਕੰਮਾਂ ਲਈ ਸਨਮਾਨਿਤ ਵੀ ਕੀਤਾ ਹੈ।

Show More

Related Articles

Leave a Reply

Your email address will not be published.

Back to top button