ਦੇਸ਼/ਵਿਦੇਸ਼
Trending
ਕੈਲਗਰੀ ਦੇ ਫੌਰੈਸਟ ਲੌਨ ਹਲਕੇ ਤੋਂ ਚੋਣ ਜਿੱਤੇ ਜਸਰਾਜ ਸਿੰਘ ਹੱਲਣ ਨੇ ਦੂਸਰੀ ਵਾਰੀ ਮੈਂਬਰ ਪਾਰਲੀਮੈਂਟ ਵਜੋਂ ਚੁੱਕੀ ਸਹੁੰ
Jasraj Singh Hallan, who won from Calgary's Forest Lawn constituency, has been sworn in as a Member of Parliament for the second time.

ਕੈਲਗਰੀ, 28 ਅਕਤੂਬਰ: ਜਸਰਾਜ ਸਿੰਘ ਹੱਲਣ ਨੇ ਬੁੱਧਵਾਰ ਨੂੰ ਕੈਨੇਡਾ ਦੀ ਰਾਜਧਾਨੀ ਓਟਵਾ ‘ਚ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕੀ। ਜ਼ਿਕਰਯੋਗ ਹੈ ਕਿ ਸ. ਹੱਲਣ ਕੈਲਗਰੀ ਦੇ ਫੌਰੈਸਟ ਲੌਨ ਹਲਕੇ ਤੋਂ ਦੂਸਰੀ ਵੈਰੀ ਮੈਂਬਰ ਪਾਰਲੀਮੈਂਟ ਦੀ ਚੋਣ ‘ਚ ਜੇਤੂ ਰਹੇ ਹਨ। ਇਸ ਮੌਕੇ ਜਸਰਾਜ ਸਿੰਘ ਹੱਲਣ ਵਲੋਂ ਆਪਣੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਕਿਹਾ ਕਿ ਮੈਂ ਬਹੁਤ ਸ਼ੁਕਰਗਜਾਰ ਹਾਂ ਕਿ ਮੇਰੇ ਕੰਮ ਨੂੰ ਦੇਖਦਿਆਂ ਤੁਸੀਂ ਮੈਨੂੰ ਦੁਬਾਰਾ ਤੋਂ ਸੇਵਾ ਦਾ ਮੌਕਾ ਦਿੱਤਾ ਹੈ।
ਇਸ ਖ਼ਾਸ ਪ੍ਰੋਗਰਾਮ ‘ਚ ਉਨ੍ਹਾਂ ਨਾਲ ਵਿਸ਼ੇਸ਼ ਤੌਰ ‘ਤੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ, ਕੈਲਗਰੀ ਦੇ ਉੱਘੇ ਕਾਰੋਬਾਰੀ ਅਮਰਪ੍ਰੀਤ ਸਿੰਘ ਬੈਂਸ, ਸਾਬਕਾ ਪ੍ਰਧਾਨ ਰਣਬੀਰ ਸਿੰਘ ਪੁਆਰ, ਚੇਅਰਮੈਨ ਹਰਜੀਤ ਸਿੰਘ ਸਰੋਆ, ਕੈਲਗਰੀ ਮਲਟੀਕਲਚਰਲ ਸੀਨੀਅਰਜ਼ ਐਸੋਸੀਏਸ਼ਨ ਅਲਬਰਟਾ ਦੇ ਪ੍ਰਧਾਨ ਸਰਫਰਾਜ਼ ਸ਼ਾਹ ਤੇ ਹੋਰ ਮੈਂਬਰ ਵੀ ਹਾਜ਼ਿਰ ਸਨ।