ਦੇਸ਼/ਵਿਦੇਸ਼ਰਾਜਨੀਤੀ
Trending

“ਪ੍ਰਸ਼ਾਂਤ ਨੇ ਕੀਤੀ ਭਵਿੱਖਬਾਣੀ” ਕਿਹਾ, ‘ਭਾਜਪਾ ਦਹਾਕਿਆਂ ਤੱਕ ਰਹੇਗੀ ਮਜ਼ਬੂਤ, ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੋਦੀ ਦੀ ਤਾਕਤ ਤੋਂ ਅਣਜਾਣ

"BJP will remain strong for decades, Rahul Gandhi unaware of PM Modi's strength," said Prashant.

ਨਵੀਂ ਦਿੱਲੀ 28 ਅਕਤੂਬਰ: ਭਾਰਤੀ ਜਨਤਾ ਪਾਰਟੀ ਆਉਣ ਵਾਲੇ ਦਹਾਕਿਆਂ ਤੱਕ ਭਾਰਤੀ ਰਾਜਨੀਤੀ ਵਿੱਚ ਇੱਕ ਮਜ਼ਬੂਤ ਤਾਕਤ ਬਣੀ ਰਹੇਗੀ। ਚੋਣ ਮੈਦਾਨ ਵਿੱਚ ਭਾਜਪਾ ਨਾਲ “ਕਈ ਦਹਾਕਿਆਂ ਤੱਕ” ਲੜਨਾ ਪਵੇਗਾ। ਇਸ ਗੱਲ ਦਾ ਪ੍ਰਗਟਾਵਾ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਗੋਆ ਮਿਊਜ਼ੀਅਮ ਵਿੱਚ ਰੱਖੇ ਇੱਕ ਪ੍ਰੋਗਰਾਮ ਦੌਰਾਨ ਕੀਤਾ।

ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ, ‘ਜਿਸ ਤਰ੍ਹਾਂ 40 ਸਾਲ ਪਹਿਲਾਂ ਤੱਕ ਕਾਂਗਰਸ ਪਾਰਟੀ ਸੱਤਾ ਦਾ ਕੇਂਦਰ ਸੀ, ਉਸੇ ਤਰ੍ਹਾਂ ਭਾਜਪਾ ਵੀ ਸੱਤਾ ਦੇ ਕੇਂਦਰ ‘ਚ ਰਹੇਗੀ, ਭਾਵੇਂ ਉਹ ਹਾਰੇ ਜਾਂ ਜਿੱਤੇ। ਰਾਸ਼ਟਰੀ ਪੱਧਰ ‘ਤੇ ਇਕ ਵਾਰ 30 ਫੀਸਦੀ ਵੋਟਾਂ ਹਾਸਲ ਕਰਨ ਤੋਂ ਬਾਅਦ ਸਿਆਸੀ ਤਸਵੀਰ ਇੰਨੀ ਜਲਦੀ ਨਹੀਂ ਜਾਂਦੀ।”

ਉਨ੍ਹਾਂ ਕਿਹਾ, “ਇਸ ਜਾਲ ਵਿੱਚ ਨਾ ਫਸੋ ਕਿ ਲੋਕ ਮੋਦੀ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ। ਲੋਕ ਮੋਦੀ ਨੂੰ ਸੱਤਾ ਤੋਂ ਲਾਂਭੇ ਕਰ ਸਕਦੇ ਹਨ, ਪਰ ਭਾਜਪਾ ਕਿਤੇ ਨਹੀਂ ਜਾ ਰਹੀ। ਤੁਹਾਨੂੰ ਅਗਲੇ ਕਈ ਦਹਾਕਿਆਂ ਤੱਕ ਇਸ ਨਾਲ ਲੜਨਾ ਪਵੇਗਾ।”

ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਮੁਤਾਬਕ ਕਿਸ਼ੋਰ ਨੇ ਕਿਹਾ ਕਿ, ਇਸ ਮਾਮਲੇ ‘ਚ ਰਾਹੁਲ ਗਾਂਧੀ ਨਾਲ ਸਮੱਸਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਕੁਝ ਸਮੇਂ ‘ਚ ਲੋਕ ਮੋਦੀ ਨੂੰ ਸੱਤਾ ਤੋਂ ਹਟਾ ਦੇਣਗੇ, ਪਰ ਅਜਿਹਾ ਨਹੀਂ ਹੋਵੇਗਾ।

ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ, “ਜਦੋਂ ਤੱਕ ਤੁਹਾਨੂੰ ਮੋਦੀ ਦੀ ਤਾਕਤ ਦਾ ਅੰਦਾਜ਼ਾ ਨਹੀਂ ਹੋਵੇਗਾ, ਤੁਸੀਂ ਉਸ ਨੂੰ ਹਰਾਉਣ ਲਈ ਕਦੇ ਵੀ ਉਸ ਦਾ ਮੁਕਾਬਲਾ ਨਹੀਂ ਕਰ ਸਕੋਗੇ। ਤੁਸੀਂ ਉਨਾਂ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਹੋਵੋਗੇ, ਜਦੋਂ ਤੱਕ ਤੁਸੀਂ ਇਹ ਨਹੀਂ ਸਮਝਦੇ ਹੋ ਕਿ ਉਨਾਂ ਨੂੰ ਕਿਹੜੀ ਚੀਜ ਪ੍ਰਸਿੱਧ ਬਣਾ ਰਹੀ ਹੈ।”

Show More

Related Articles

Leave a Reply

Your email address will not be published. Required fields are marked *

Back to top button