ਦੇਸ਼/ਵਿਦੇਸ਼
Trending

ਕੈਪਟਨ ਅਮਰਿੰਦਰ ਸਿੰਘ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ “ਮੁਲਤਵੀ”

Capt Amarinder Singh's meeting with Amit Shah postponed

ਨਵੀਂ ਦਿੱਲੀ, 28 ਅਕਤੂਬਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀਰਵਾਰ ਸ਼ਾਮ ਦਿੱਲੀ ਵਿਖ਼ੇ ਦੇਸ਼ ਦੇ ਗ੍ਰਹਿ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਸ੍ਰੀ ਅਮਿਤ ਸ਼ਾਹ ਨਾਲ ਹੋਣ ਵਾਲੀ ਮੁਲਾਕਾਤ ਮੁਲਤਵੀ ਕਰ ਦਿੱਤੀ ਗਈ ਹੈੇ।

ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਖ਼ੁਦ ਦਾਅਵਾ ਕੀਤਾ ਸੀ ਕਿ ਉਹ ਕਿਸਾਨੀ ਮੁੱਦੇ ਉੱਤੇ ਵੀਰਵਾਰ ਸ਼ਾਮ ਨੂੰ ਦਿੱਲੀ ਵਿੱਚ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਉਨਾਂ ਨੇ ਇਹ ਵੀ ਕਿਹਾ ਸੀ ਕਿ ਉਨਾਂ ਦੇ ਨਾਲ ਲਗਪਗ ਦੋ ਦਰਜਨ ਖ਼ੇਤੀ ਮਾਹਿਰਾਂ ਦਾ ਇਕ ਵਫ਼ਦ ਵੀ ਜਾਵੇਗਾ। ਜਿਹੜਾ ਖ਼ੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਸੰਬੰਧੀ ਗ੍ਰਹਿ ਮੰਤਰੀ ਨਾਲ ਗੱਲਬਾਤ ਵਿੱਚ ਹਿੱਸਾ ਲਵੇਗਾ।

ਜਿਕਰਯੋਗ ਹੈ ਕਿ ਅੱਜ ਵੀਰਵਾਰ ਦੁਪਹਿਰ ਨੂੰ ਇਹ ਖ਼ਬਰ ਮਿਲੀ ਹੈ ਕਿ ਮੁਲਾਕਾਤ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਹੀ 31 ਅਕਤੂਬਰ ਨੂੰ ਗੁਜਰਾਤ ਵਿਖ਼ੇ ਮਨਾਏ ਜਾਣ ਵਾਲੇ ਕੌਮੀ ਏਕਤਾ ਦਿਵਸ ਲਈ ਗੁਜਰਾਤ ਰਵਾਨਾ ਹੋ ਰਹੇ ਹਨ, ਜਿਸ ਲਈ ਇਹ ਮੁਲਾਕਾਤ ਮੁਲਤਵੀ ਕੀਤੀ ਗਈ ਹੈ।

ਸੂਤਰਾਂ ਅਨੁਸਾਰ ਇਹ ਮੀਟਿੰਗ ਹੁਣ ਦੀਵਾਲੀ ਤੋਂ ਬਾਅਦ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Back to top button