
ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਦਿੱਤੀ ਜਾਣਕਾਰੀ
ਨਵੀਂ ਦਿੱਲੀ, 6 ਅਗਸਤ: ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦਾ ਨਾਂਅ ਹੁਣ ਮੇਜਰ ਧਿਆਨ ਚੰਦ ਦੇ ਨਾਂਅ ‘ਤੇ ਹੋਵੇਗਾ। ਇਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਵਲੋਂ ਇਸ ਦੀ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਆਪਣੇ ਟਵੀਟ ‘ਚ ਲਿਖਿਆ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਅਜਿਹੇ ‘ਚ ਹੁਣ ਖੇਡ ਰਤਨ ਪੁਰਸਕਾਰ ਨੂੰ ਰਾਜੀਵ ਗਾਂਧੀ ਦੀ ਥਾਂ ਮੇਜ਼ਰ ਧਿਆਨਚੰਦ ਖੇਡ ਰਤਨ ਪੁਰਸਕਾਰ ਦੇ ਨਾਮ ‘ਤੇ ਜਾਣਿਆ ਜਾਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ‘ਮੇਜ਼ਰ ਧਿਆਨ ਚੰਦ ਭਾਰਤ ਦੇ ਉਹਨਾਂ ਮਹਾਨ ਖਿਡਾਰੀਆਂ ਵਿਚੋਂ ਸਨ, ਜੋ ਭਾਰਤ ਲਈ ਸਨਮਾਨ ਤੇ ਗਰਵ ਲੈ ਕੇ ਆਏ। ਇਹ ਸਹੀ ਹੈ ਕਿ ਸਾਡੇ ਦੇਸ਼ ਦਾ ਸਰਵ ਉੱਚ ਖੇਡ ਸਨਮਾਨ ਉਹਨਾਂ ਦੇ ਨਾਮ ‘ਤੇ ਹੀ ਰੱਖਿਆ ਜਾਵੇ।
ਜ਼ਿਕਰਯੋਗ ਹੈ ਕਿ ਇਹ ਫੈਂਸਲਾ ਵੀ ਪ੍ਰਧਾਨ ਮੰਤਰੀ ਮੋਦੀ ਵਲੋਂ ਉਸ ਸਮੇਂ ਲਿਆ ਗਿਆ ਹੈ, ਜਦੋਂ ਉਲੰਪਿਕ ਹਾਕੀ ਵਿੱਚ 41 ਸਾਲਾਂ ਬਾਅਦ ਭਾਰਤ ਦੀ ਟੀਮ ਨੇ ਕਾਂਸੀ ਤਮਗਾ ਆਪਣੇ ਨਾਮ ਕੀਤਾ ਹੈ। ਮੇਜ਼ਰ ਧਿਆਨ ਚੰਦ ਹਾਕੀ ਦੇ ਖਿਡਾਰੀ ਸਨ ਤੇ ਜਿਨ੍ਹਾਂ ਨੂੰ ‘ਹਾਕੀ ਦੇ ਜਾਦੂਗਰ” ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।