ਦੇਸ਼/ਵਿਦੇਸ਼
Trending

World Longest Beard: ਸਰਵਨ ਸਿੰਘ ਨੂੰ ਮਿਲਿਆ ਸਭ ਤੋਂ ਲੰਬੀ ਦਾੜ੍ਹੀ ਦਾ ਖ਼ਿਤਾਬ

ਦੂਜੀ ਵਾਰ ਤੋੜਿਆ ਆਪਣਾ ਹੀ ਰਿਕਾਰਡ

ਚੰਡੀਗੜ੍ਹ, 30 ਮਈ (ਦ ਪੰਜਾਬ ਟੂਡੇ ਬਿਊਰੋ) ਬਾਲੀਵੁੱਡ ਦੀ ਇੱਕ ਹਿੰਦੀ ਫਿਲਮ ਦਾ ਡਾਇਲਾਗ ਹੈ ਕਿ “ਮੂਛੇਂ ਹੋਂ ਤੋ ਨੱਥੂ ਲਾਲ ਜੈਸੀ ਵਰਨਾ ਨਾ ਹੋ”। ਅਜਿਹਾ ਹੀ ਕੁਝ ਦੁਨੀਆਂ ਦੀ ਸੱਭ ਤੋਂ ਲੰਬੀ ਦਾੜ੍ਹੀ ਦਾ ਖਿਤਾਬ ਆਪਣੇ ਨਾਮ ਕਰਨ ਵਾਲੇ ਸ. ਸਰਵਣ ਸਿੰਘ ਬਾਰੇ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਦਾੜ੍ਹੀ ਦੀ ਲੰਬਾਈ 8 ਫੁੱਟ 25 ਇੰਚ (2.49 ਮੀਟਰ) ਹੈ। ਇਹ ਖਿਤਾਬ ਉਨ੍ਹਾਂ ਨੂੰ ਦੂਜੀ ਵਾਰੀ ਸਭ ਤੋਂ ਲੰਬੀ ਦਾੜ੍ਹੀ ਵਾਲੇ ਵਿਅਕਤੀ ਦਾ ਮਿਲਿਆ ਹੈ।

ਸਰਵਨ ਸਿੰਘ ਕੈਨੇਡਾ ਰਹਿੰਦੇ ਹਨ। ਜਦੋਂ 4 ਮਾਰਚ 2010 ਨੂੰ ਰੋਮ ਵਿੱਚ ਇਸਨੂੰ ਮਾਪਿਆ ਗਿਆ ਤਾਂ ਇਸ ਦੀ ਲੰਬਾਈ 7 ਫੁੱਟ 9 ਇੰਚ ਸੀ। ਜਦੋਂ ਇਸਨੂੰ 4 ਮਾਰਚ 2010 ਨੂੰ ਰੋਮ ਵਿੱਚ ਮਾਪਿਆ ਗਿਆ ਤਾਂ ਇਸਦੀ ਲੰਬਾਈ 7 ਫੁੱਟ 9 ਇੰਚ ਸੀ। ਫਿਰ ਜਦੋਂ ਇਸ ਦੀ ਲੰਬਾਈ 15 ਅਕਤੂਬਰ 2022 ਨੂੰ ਲਈ ਗਈ ਤਾਂ ਇਹ ਹੋਰ ਵਧ ਗਈ ਸੀ। ਅੱਜ ਤਕ ਉਨ੍ਹਾਂ ਦੀ ਦਾੜ੍ਹੀ ‘ਤੇ ਕੈਂਚੀ ਨਹੀਂ ਚੱਲੀ। ਉਹ ਇਸ ਦਾ ਬਹੁਤ ਧਿਆਨ ਰੱਖਦੇ ਹਨ।

ਇੱਥੇ ਜ਼ਿਕਰਯੋਗ ਹੈ ਕਿ ਰਿਕਾਰਡ ਲਈ ਇਹ ਜ਼ਰੂਰੀ ਹੈ ਕਿ ਵਾਲ ਕੁਦਰਤੀ ਹੋਣ। ਦਾੜ੍ਹੀ ਦੀ ਲੰਬਾਈ ਗਿੱਲੀ ਕਰ ਕੇ ਲਈ ਜਾਂਦੀ ਹੈ। ਇਸ ਨਾਲ ਕਰਲਸ ਯਾਨੀ ਘੁੰਘਰਾਲੇਪਣ ਦਾ ਅਸਰ ਨਹੀਂ ਰਹਿ ਜਾਂਦਾ। ਇਹ ਵਾਲਾਂ ਦੀ ਸਹੀ ਲੰਬਾਈ ਪ੍ਰਾਪਤ ਕਰਨ ਵਿਚ ਮਦਦ ਕਰਦਾ ਹੈ।

ਸਰਵਣ ਸਿੰਘ ਆਪਣੀ ਦਾੜ੍ਹੀ ਦੇ ਹਰ ਵਾਲ ਦਾ ਧਿਆਨ ਰੱਖਦੇ ਹਨ। ਸਵੇਰੇ ਉੱਠਦੇ ਹੀ ਉਹ ਆਪਣੀ ਦਾੜ੍ਹੀ ਖੋਲ੍ਹ ਲੈਂਦੇ ਹਨ। ਟੱਬ ਵਿਚ ਇਹ ਦਾੜ੍ਹੀ ਉਦੋਂ ਤਕ ਪਈ ਰਹਿੰਦੀ ਹੈ ਜਦੋਂ ਤਕ ਇਹ ਪੂਰੀ ਤਰ੍ਹਾਂ ਪਾਣੀ ਨਾਲ ਗਿੱਲੀ ਨਹੀਂ ਹੋ ਜਾਂਦੀ।

Show More

Related Articles

Leave a Reply

Your email address will not be published. Required fields are marked *

Back to top button