ਦੇਸ਼/ਵਿਦੇਸ਼

ਗੁਰੁਦਵਾਰਾ ਬਾਬਾ ਮੱਖਣ ਸ਼ਾਹ ਲੁਬਾਣਾ ਫਰਾਂਸ ‘ਚ ਸਿੱਖ ਫੁਲਵਾੜੀ ਗੁਰਮਤਿ ਕੈਂਪ ਹੋਇਆ ਸ਼ੁਰੂ

ਕੈੰਪ 25 ਅਗਸਤ ਤੱਕ ਨਿਰੰਤਰ ਜਾਰੀ ਰਹੇਗਾ: ਪ੍ਰਬੰਧਕ ਕਮੇਟੀ

ਫਰਾਂਸ 18 ਅਗਸਤ (ਕੁਲਵਿੰਦਰ ਸਿੰਘ ) ਗੁਰੁਦਵਾਰਾ ਬਾਬਾ ਮੱਖਣ ਸ਼ਾਹ ਲੁਬਾਣਾ ਫਰਾਂਸ, ਲਾਬੁਰਜੇ ਵਿਖੇ ਨੌਜਵਾਨ ਪੀੜੀ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੋੜਣ ਲਈ ਸਿੱਖ ਫੁਲਵਾੜੀ ਗੁਰਮਤਿ ਕੈਂਪ ਸਮੂਹ ਪ੍ਰਬੰਧਕ ਕਮੇਟੀ ਤੇ ਸਾਧ ਸੰਗਤ ਸਹਿਯੋਗ ਨਾਲ ਲਗਾਇਆ ਗਿਆ ਹੈ। ਜੋ ਕਿ 16 ਅਗਸਤ, ਦਿਨ ਸੋਮਵਾਰ ਤੋ ਸ਼ੂਰੁ ਹੋਏ ਕੈੰਪ ਦਾ ਅੱਜ ਦੂਜਾ ਦਿਨ ਸੀ। ਜਿਸ ਵਿੱਚ ਛੋਟੇ ਬੱਚਿਆ ਤੋਂ ਇਲਾਵਾ ਸੰਗਤਾਂ ਵਲੋਂ ਵੀ ਕੀਰਤਨ, ਗੁਰਬਾਣੀ ਸੰਥਿਆ, ਗੁਰਮੁਖੀ ਪੰਜਾਬੀ ਮਾਂ ਬੋਲੀ ਬਾਰੇ ਕਲਾਸਾਂ ਲਗਾਈਆਂ।

ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰਾ ਨੇ ਦੱਸਿਆ ਕਿ ਇਹ ਕੈਂਪ 25 ਅਗਸਤ, ਦਿਨ ਬੁੱਧਵਾਰ ਤੱਕ ਲਗਾਤਾਰ ਚੱਲੇਗਾ। ਕੈੰਪ ਦੀ ਸਮਾਪਤੀ ਵਾਲੇ ਦਿਨ ਬੱਚਿਆਂ ਦੇ ਗੁਰਬਾਣੀ ਕਥਾ ਤੇ ਕੀਰਤਨ ਦੇ ਮੁਕਾਬਲੇ ਕਰਵਾਏ ਜਾਣਗੇ। ਜਿਨ੍ਹਾਂ ਵਿੱਚੋ ਜੇਤੂ ਬੱਚਿਆਂ ਨੂੰ ਪ੍ਰਬੰਦਕ ਕਮੇਟੀ ਵੱਲੋਂ ਵਿਸ਼ੇਸ਼ ਇਨਾਮ ਅਤੇ ਪ੍ਰਸੰਸਾ ਪੱਤਰ ਦਿੱਤੇ ਜਾਣਗੇ।

ਇਸ ਵਿੱਚ ਗੁਰੁਦਵਾਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਭਾਈ ਕੁਲਦੀਪ ਸਿੰਘ, ਭਾਈ ਮੱਖਣ ਸਿੰਘ, ਭਾਈ ਹਰਪ੍ਰੀਤ ਸਿੰਘ, ਬੀਬੀ ਰਾਜਵਿੰਦਰ ਕੌਰ, ਬੀਬੀ ਮਨਦੀਪ ਕੌਰ, ਬੀਬੀ ਕੁਲਜੀਤ ਕੌਰ ਤੇ ਬੀਬੀ ਸੁਮਣਦੀਪ ਕੌਰ ਵਲੋਂ ਬੱਚਿਆਂ ਨੂੰ ਸਿਖਲਾਈ ਦਿਤੀ ਜਾ ਰਹੀ ਹੈ। ਇਸ ਕੈੰਪ ਦੌਰਾਨ ਭਾਈ ਸੁਖਜਿੰਦਰ ਸਿੰਘ ਸ਼ੈਲੀ ਵਲੋਂ ਵਿਸ਼ੇਸ਼ ਤੌਰ ਤੇ ਗੁਰਮਤਿ ਦੀ ਸਿਖਲਾਈ ਦਿੱਤੀ ਜਾ ਰਹੀ ਹੈ।

Show More

Related Articles

Leave a Reply

Your email address will not be published.

Back to top button