ਦੇਸ਼/ਵਿਦੇਸ਼

ਦਿੱਲੀ ਸਿੱਖ ਗੁ. ਕਮੇਟੀ ਚੋਣਾਂ: ਮੀਂਹ ਤੇ ਰੱਖੜੀ ਕਾਰਨ ਵੋਟਾਂ ਦੀ ਰਫ਼ਤਾਰ ਘੱਟ, ਪੜ੍ਹੋ ਖ਼ਬਰ..

ਨਵੀਂ ਦਿੱਲੀ, 22 ਅਗਸਤ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਿੰਗ ਦੀ ਰਫ਼ਤਾਰ ਬਹੁਤ ਘੱਟ ਹੈ। ਜ਼ਿਕਰਯੋਗ ਹੈ ਕਿ ਅੱਜ ਰੱਖੜਇ ਦੇ ਤਿਉਹਾਰ ਕਾਰਨ ਤੇ ਦੂਸਰਾ ਪੈ ਰਹੇ ਮੀਹ ਕਰਕੇ ਲੋਕ ਆਪਣੇ ਘਰਾਂ ‘ਚੋਂ ਬਹੁਤ ਘੱਟ ਬਾਹਰ ਨਿਕਲ ਰਹੇ ਹਨ।

ਸੂਤਰਾਂ ਤੋਂ ਮਿਲੀ ਸੂਚਨਾ ਅਨੁਸਾਰ ਹੁਣ ਤੱਕ 27.23 ਫੀਸਦੀ ਵੋਟਿੰਗ ਹੋਈ ਹੈ। ਇਸ ਮੌਕੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਵੋਟ ਪਾਉਣ ਤੋਂ ਬਾਅਦ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਨਾ ਨੇ ਵੀ ਵੋਟ ਪਾਉਣ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਆਪਣੇ ਉਮੀਦਵਾਰ ਦੇ ਹੱਕ ‘ਚ ਵੋਟ ਦੀ ਵਰਤੋਂ ਕਰਕੇ, ਦਿੱਲੀ ਗੁਰਦਵਾਰਾ ਸਾਹਿਬ ਤੋਂ ਬਾਦਲ ਦਲ ਦਾ ਕਬਜ਼ਾ ਖਤਮ ਕਰਵਾਉਣ।

ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਵੱਲੋ ਆਪਣੇ ਪਰਿਵਾਰ ਨਾਲ ਵੋਟ ਪਾਉਣ ਤੋਂ ਬਾਅਦ ਆਪਣੀ ਪਾਰਟੀ ਦੀ ਜਿੱਤ ਦਾ ਹੁੰਗਾਰਾ ਵੀ ਭਰਿਆ।

Show More

Related Articles

Leave a Reply

Your email address will not be published. Required fields are marked *

Back to top button