ਪ੍ਰਿਯੰਕਾ ਗਾਂਧੀ ਨੇ ਰਸੋਈ ਗੈਸ ਮਾਮਲੇ ‘ਚ ਘੇਰੀ ਕੇਂਦਰ ਸਰਕਾਰ, ਪੜ੍ਹੋ ਕੀ ਕਿਹਾ..

ਨਵੀਂ ਦਿੱਲੀ, 23 ਅਗਸਤ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿਚ ਵਾਧੇ ਦੇ ਮੁੱਦੇ ‘ਤੇ ਕੇਂਦਰ ਸਰਕਾਰ’ ਨੂੰ ਘੇਰਦੇ ਹੋਏ, ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਟਵੀਟ ਕਰਕੇ, ਰਸੋਈ ਗੈਸ ਦੇ ਮਾਮਲੇ ਵਿੱਚ ਔਰਤਾਂ ਦੇ ਦਰਦ ਨੂੰ ਨਾ ਸਮਝਣ ਦਾ ਦੋਸ਼ ਲਗਾਇਆ ਹੈ। ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ‘ਚ ਲਿਖਿਆ ਕਿ, ‘ਮਹਿੰਗਾਈ ਵਧ ਰਹੀ ਹੈ, ਸਿਲੰਡਰ ਭਰਵਾਉਣ ਲਈ ਪੈਸੇ ਨਹੀਂ ਹਨ, ਕਾਰੋਬਾਰ ਬੰਦ ਹੈ। ਇਹ ਆਮ ਔਰਤਾਂ ਦਾ ਦਰਦ ਹੈ। ਉਹਨਾਂ ਦੇ ਦਰਦ ਬਾਰੇ ਕਦੋਂ ਗੱਲ ਕੀਤੀ ਜਾਵੇਗੀ ? ਮਹਿੰਗਾਈ ਘਟਾਓ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਉਜਵਲਾ ਯੋਜਨਾ ਨੂੰ ਲੈ ਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਸੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਸੀ, “ਉਜਵਲਾ ਯੋਜਨਾ ਵਿਚ ਮਿਲੇ 90 ਪ੍ਰਤੀਸ਼ਤ ਸਿਲੰਡਰ ਮਿੱਟੀ ਖਾ ਰਹੇ ਹਨ ਅਤੇ ਔਰਤਾਂ ਚੁੱਲ੍ਹੇ ‘ਤੇ ਖਾਣਾ ਪਕਾਉਣ ਲਈ ਮਜ਼ਬੂਰ ਹਨ, ਕਿਉਂਕਿ ਭਾਜਪਾ ਸਰਕਾਰ ਨੇ 7 ਸਾਲਾਂ ਵਿਚ ਸਿਲੰਡਰ ਦੀ ਕੀਮਤ ਦੁੱਗਣੀ ਕਰ ਦਿੱਤੀ ਹੈ ਅਤੇ ਸਬਸਿਡੀਆਂ ਬਹੁਤ ਘੱਟ ਹਨ।” ਪ੍ਰਿਯੰਕਾ ਨੇ ਇਹ ਵੀ ਕਿਹਾ, ‘ਜੇਕਰ ਸਰਕਾਰ ਉਜਵਲਾ ਦੇ ਪ੍ਰਤੀ ਇਮਾਨਦਾਰ ਹੈ, ਤਾਂ ਗਰੀਬਾਂ ਨੂੰ ਸਬਸਿਡੀ ਦੇਵੇ ਅਤੇ ਮਹਿੰਗਾਈ ਨੂੰ ਘੱਟ ਕਰੇ।’
ਪ੍ਰਧਾਨ ਮੰਤਰੀ ਮੋਦੀ ਨੇ ਇਸੇ ਮਹੀਨੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਤੋਂ ਪ੍ਰਧਾਨ ਮੰਤਰੀ ਉਜਵਲਾ ਯੋਜਨਾ 2.0 ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਉਜਵਲਾ ਯੋਜਨਾ -2 ਦੇ 10 ਲਾਭਪਾਤਰੀਆਂ ਨੂੰ ਸਰਟੀਫਿਕੇਟ ਭੇਟ ਕਰਦੇ ਹੋਏ, ਇਸ ਆਨਲਾਈਨ ਪ੍ਰੋਗਰਾਮ ‘ਚ ਉਜਵਲਾ ਯੋਜਨਾ ਦੇ ਪਹਿਲੇ ਪੜਾਅ ਦੇ ਪੰਜ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ ਸੀ।