ਦੇਸ਼/ਵਿਦੇਸ਼

ਵਿੱਤ ਮੰਤਰੀ ਨੇ ਕੀਤੀ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦੀ ਸ਼ੁਰੂਆਤ, 6 ਲੱਖ ਕਰੋੜ ਜੁਟਾਉਣ ਦਾ ਟੀਚਾ

ਨਵੀਂ ਦਿੱਲੀ, 23 ਅਗਸਤ (ਬਿਊਰੋ) ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਜ਼ਰੀਏ ਅਗਲੇ ਚਾਰ ਸਾਲਾਂ ਵਿਚ ਸਰਕਾਰ ਦੇ ਵਿਨਿਵੇਸ਼ ਲਈ ਬੁਨਿਆਦੀ ਢਾਂਚਾ ਸੰਪਤੀਆਂ ਦੀ ਇੱਕ ਸੂਚੀ ਤਿਆਰ ਕੀਤੀ ਜਾਵੇਗੀ। ਵਿੱਤ ਮੰਤਰਾਲੇ ਨੇ ਇਸ ਰਾਹੀਂ 6 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੈ। ਸਰਕਾਰ ਨੇ ਰੇਲ ਤੋਂ ਸੜਕ ਅਤੇ ਬਿਜਲੀ ਖੇਤਰਾਂ ਵਿਚ ਸੰਪਤੀਆਂ ਦੀ ਵਿਕਰੀ ਲਈ ਇਹ ਪਹਿਲ ਕੀਤੀ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਮੌਕੇ ਕਿਹਾ ਕਿ ਇਸ ਨਾਲ ਅਸੀਂ ਨਿੱਜੀ ਭਾਈਵਾਲੀ ਰਾਹੀਂ ਅਸੀਂ ਸੰਪਤੀਆਂ ਦਾ ਬਿਹਤਰ ਮੁਦਰੀਕਰਨ ਕਰ ਸਕਾਂਗੇ। ਇਸ ਵਿਕਰੀ ਤੋਂ ਹੋਣ ਵਾਲੀ ਕਮਾਈ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵਰਤੀ ਜਾਵੇਗੀ। ਬ੍ਰਾਊਨਫੀਲਡ ਸੰਪਤੀਆਂ ਨੂੰ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਵਿਚ ਸ਼ਾਮਲ ਕੀਤਾ ਗਿਆ ਹੈ।

ਇਹ ਉਨ੍ਹਾਂ ਸੰਪਤੀਆਂ ਵਿਚ ਹਨ ਜਿਨ੍ਹਾਂ ਵਿਚ ਨਿਵੇਸ਼ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਜਿਨ੍ਹਾਂ ਵਿਚ ਜਾਂ ਤਾਂ ਸੰਪਤੀਆਂ ਦਾ ਪੂਰੀ ਤਰ੍ਹਾਂ ਮੁਦਰੀਕਰਨ ਨਹੀਂ ਕੀਤਾ ਗਿਆ ਹੈ ਜਾਂ ਉਹ ਆਪਣੀ ਸਮਰੱਥਾ ਤੋਂ ਘੱਟ ਹੋ ਗਏ ਹਨ। ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ ਕਿ ਇਸ ਪਾਈਪਲਾਈਨ ਦੇ ਤਹਿਤ ਅਜਿਹੇ ਪ੍ਰੋਜੈਕਟਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਦੀ ਵਿਕਰੀ ਸਰਕਾਰ ਅਗਲੇ ਚਾਰ ਸਾਲਾਂ ਵਿਚ ਕਰੇਗੀ।

“ਅਸੀਂ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਦੀ ਸਫ਼ਲਤਾ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਸਾਡਾ ਮੰਨਣਾ ਹੈ ਕਿ ਬਿਹਤਰ ਸੰਚਾਲਨ ਅਤੇ ਨਿੱਜੀ ਰੱਖ -ਰਖਾਅ ਵਿਚ ਨਿੱਜੀ ਖੇਤਰ ਨੂੰ ਲਿਆਉਣਾ ਬਹੁਤ ਮਹੱਤਵਪੂਰਨ ਹੈ। ਕਾਂਤ ਨੇ ਕਿਹਾ ਕਿ ਸਰਕਾਰ ਗੈਸ ਪਾਈਪਲਾਈਨਾਂ, ਸੜਕਾਂ, ਰੇਲਵੇ ਸੰਪਤੀਆਂ, ਵੇਅਰਹਾਊਸਿੰਗ ਸੰਪਤੀਆਂ ਆਦਿ ਦੀ ਵਿਕਰੀ ਕਰੇਗੀ।

Show More

Related Articles

Leave a Reply

Your email address will not be published.

Back to top button